ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਕੇਵਾਈਸੀ ਕਰਵਾਉਣ ਦੀ ਅਪੀਲ

ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਲਾਭਪਾਤਰੀ ਕਿਸਾਨਾਂ (ਜਿੰਨ੍ਹਾਂ ਦੀ ਰਜਿਸਟੇ੍ਰਸ਼ਨ ਪਹਿਲਾਂ ਤੋਂ ਹੋਈ ਹੋਈ ਹੈ) ਨੇ ਜ਼ੇਕਰ ਆਪਣੀ ਈ ਕੇ ਵਾਈ ਸੀ ਨਹੀਂ ਕਰਵਾਈ ਤਾਂ ਇਹ ਜਰੂਰ ਕਰਵਾਉਣ ਕਿਉਂਕਿ ਇਸ ਬਿਨ੍ਹਾ ਲਾਭਪਾਤਰੀ ਕਿਸਾਨਾਂ ਨੂੰ ਅਗਲੀ ਕਿਸਤ ਲੈਣ ਵਿਚ ਦਿੱਕਤ ਆ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇ ਵਾਈ ਸੀ ਦਾ ਮਤਲਬ ਹੁੰਦਾ ਹੈ ਕਿ ਕਿਸਾਨ ਨੇ ਆਪਣੇ ਦਸਤਾਵੇਜਾਂ ਰਾਹੀਂ ਆਪਣੀ ਸਹੀ ਪਹਿਚਾਣ ਨੂੰ ਪ੍ਰਗਟ ਕਰਨਾ ਹੈ। ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀ ਕੇਵਾਈਸੀ ਲਈ ਵਿਭਾਗ ਵੱਲੋਂ ਕੋਈ ਐਸਐਮਐਸ ਰਾਹੀਂ ਲਿੰਕ ਵਗੈਰਾ ਨਹੀਂ ਭੇਜਿਆ ਜਾਂਦਾ ਹੈ ਅਤੇ ਨਾ ਹੀ ਇਸ ਲਈ ਆਉਣ ਵਾਲੀ ਕਿਸੇ ਫੋਨ ਕਾਲ ਕਰਨ ਵਾਲੇ ਨੂੰ ਕੋਈ ਓਟੀਪੀ ਦੱਸਣਾ ਹੈ।
ਸੇਵਾ ਕੇਂਦਰ ਦੇ ਜਿ਼ਲ੍ਹਾ ਮੈਨੇਜਰ ਸ: ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਲਈ ਕਿਸਾਨ ਦਾ ਬੈਂਕ ਖਾਤਾ ਅਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ, ਜ਼ੇਕਰ ਅਜਿਹਾ ਨਹੀਂ ਹੈ ਤਾਂ ਕਿਸਾਨ ਆਪਣੇ ਖਾਤੇ ਵਾਲੇ ਬੈਂਕ ਵਿਚ ਜਾ ਕੇ ਆਪਣੇ ਬੈਂਕ ਖਾਤੇ ਨਾਲ ਅਧਾਰ ਕਾਰਡ ਨੂੰ ਲਿੰਕ ਕਰਵਾਉਣ। ਦੁਸਰਾ ਕਿਸਾਨ ਦੇ ਅਧਾਰ ਕਾਰਡ ਨਾਲ ਉਸਦਾ ਮੋਬਾਇਲ ਨੰਬਰ ਜ਼ੁੜਿਆ ਹੋਵੇ। ਜਿੰਨ੍ਹਾਂ ਦੇ ਅਧਾਰ ਕਾਰਡ ਨਾਲ ਮੋਬਾਇਲ ਨੰਬਰ ਲਿੰਕ ਨਹੀਂ ਹੈ, ਉਹ ਆਪਣੇ ਨੇੜੇ ਦੇ ਸੇਵਾ ਕੇਂਦਰ ਤੋਂ ਅਪਡੇਟ ਕਰਵਾ ਸਕਦੇ ਹਨ।
ਇੱਥੇ ਜਿਕਰਯੋਗ ਹੈ ਕਿ ਆਧਾਰ ਕਾਰਡ ਨਾਲ ਮੋਬਾਇਲ ਲਿੰਕ ਕਰਵਾਉਣ ਦੀ ਸੁਵਿਧਾ ਸੇਵਾ ਕੇਂਦਰਾਂ ਤੋਂ ਇਲਾਵਾ ਕੁਝ ਡਾਕਘਰਾਂ/ਬੈਂਕਾਂ/ਸੀਐਸਸੀ ਆਦਿ ਵਿਚ ਬਣੇ ਅਧਾਰ ਕੇਂਦਰਾਂ ਤੋਂ ਆਪਣੇ ਮੋਬਾਇਲ ਨੂੰ ਅਧਾਰ ਕਾਰਡ ਨਾਲ ਲਿੰਕ ਕਰਵਾਉਣ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਸਰਵਨ ਸਿੰਘ ਨੇ ਦੱਸਿਆ ਕਿ ਜ਼ੇਕਰ ਮੋਬਾਇਲ ਅਤੇ ਅਧਾਰ ਕਾਰਡ ਲਿੰਕ ਹੋਣ ਅਤੇ ਅਧਾਰ ਕਾਰਡ ਅਤੇ ਬੈਂਕ ਖਾਤਾ ਲਿੰਕ ਹੋਵੇ ਤਾਂ ਕਿਸਾਨ ਘਰ ਬੈਠੇ ਹੀ ਆਪਣੀ ਈ ਕੇ ਵਾਈ ਸੀ ਸਰਕਾਰ ਦੇ ਪੋਰਟਲ  https://pmkisan.gov.in/ ਤੇ ਜਾ ਕੇ ਕਰਵਾ ਸਕਦਾ ਹੈ। ਇਹ ਸੁਵਿਧਾ ਸੇਵਾ ਕੇਂਦਰਾਂ ਅਤੇ ਕਾਮਨ ਸਰਵਿਸ ਸਟੇਸ਼ਨਾਂ ਤੇ ਵੀ ਉਪਲਬੱਧ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕੇ ਵਾਈ ਸੀ ਜਰੂਰ ਕਰਵਾਉਣ ਤਾਂਹੀ ਉਨ੍ਹਾਂ ਨੂੰ ਅਗਲੀ ਕਿਸਤ ਦਾ ਲਾਭ ਮਿਲੇਗਾ।

- Advertisement -