• Entertainment News
  • ਪੰਜਾਬੀ ਖ਼ਬਰਾਂ
  • हिंदी न्यूज़
  • ગુજરાતી સમાચાર
  • Naari
  • Horoscope
Wednesday, December 17, 2025
  • Login
No Result
View All Result
NEWSLETTER
HindustanMetro.com
  • Home
  • India
  • Political
  • Business
    • Startups
    • Entrepreneur’s Story
  • Entertainment
    • Pollywood
    • Pollywood Bytes
    • Bollywood
    • Big Boss
    • Web Series
  • Lifestyle
    • Fashion & Beuty
    • Food
    • Health
    • Travels
    • Horoscope
  • Brandpost
  • हिंदी
  • Home
  • India
  • Political
  • Business
    • Startups
    • Entrepreneur’s Story
  • Entertainment
    • Pollywood
    • Pollywood Bytes
    • Bollywood
    • Big Boss
    • Web Series
  • Lifestyle
    • Fashion & Beuty
    • Food
    • Health
    • Travels
    • Horoscope
  • Brandpost
  • हिंदी
No Result
View All Result
HindustanMetro.com
No Result
View All Result
https://whatsapp.com/channel/0029Vb6ETIL3gvWWRfXURk36 https://whatsapp.com/channel/0029Vb6ETIL3gvWWRfXURk36 https://whatsapp.com/channel/0029Vb6ETIL3gvWWRfXURk36
Home Punjabi

ਮਾਡਰਨ ਜੇਲ੍ਹ ਦੇ ਕੈਦੀਆਂ ਨੂੰ ਸਿਖਲਾਈ ਦਿੱਤੀ

Hindustan Metro News Wire by Hindustan Metro News Wire
March 13, 2022
in Punjabi
Reading Time: 1 min read
A A
0
ਮਾਡਰਨ ਜੇਲ੍ਹ ਦੇ ਕੈਦੀਆਂ ਨੂੰ ਸਿਖਲਾਈ ਦਿੱਤੀ
0
SHARES
33
VIEWS
Share on FacebookShare on Twitter

ਫ਼ਰੀਦਕੋਟ  13 ਮਾਰਚ, ਪੰਜਾਬ ਐਂਡ ਸਿੰਧ ਬੈਂਕ ਦੁਆਰਾ ਸਥਾਪਤ ਕੀਤੀ ਗਈ ਪੇਂਡੂ ਸਵੈ ਰੁਜ਼ਗਾਰ  ਸਿਖਲਾਈ ਸੰਸਥਾ ਦੁਆਰਾ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ  ਕੈਦੀਆਂ ਲਈ  ਪਲਾਸਟਿਕ ਦੇ ਖਿਡੌਣੇ ਬਣਾਉਣ ਦੀ ਸਿਖਲਾਈ  ਦਾ ਇੱਕ  ਕੈਂਪ ਲਗਾਇਆ ਗਿਆ । ਜਿਸ ਵਿੱਚ  35 ਕੈਦੀਆਂ ਨੂੰ ਪਲਾਸਟਿਕ ਦੇ ਖਿਡੌਣੇ ਬਣਾਉਣ ਦੇ ਕੰਮ  ਦੀ ਸਿਖਲਾਈ ਦਿੱਤੀ ਗਈ ਇਨ੍ਹਾਂ ਦੀ ਸਿਖਲਾਈ ਉਪਰੰਤ ਸਮਾਪਤੀ ਸਮਾਰੋਹ  ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ. ਹਰਬੀਰ ਸਿੰਘ ਆਈ. ਏ. ਐਸ ਪਹੁੰਚੇ , ਜਦ ਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਕੁਲਦੀਪ ਸਿੰਘ ਗਿੱਲ ਨੇ ਸ਼ਿਰਕਤ ਕੀਤੀ ।   ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ  ਸਿਖਲਾਈ ਲੈਣ ਵਾਲੇ  35 ਕੈਦੀਆਂ ਨੂੰ ਸਰਟੀਫਿਕੇਟ ਵੰਡੇ  ।ਇਸ ਸਮਾਪਤੀ ਸਮਾਰੋਹ ਵਿਚ  ਉਨਾਂ ਸੰਬੋਧਨ  ਕਰਦੇ ਹੋਏ ਕਿਹਾ ਕਿ ਪੰਜਾਬ ਐਂਡ ਸਿੰਧ ਬੈਂਕ ਦਾ ਇਹ ਵਧੀਆ ਉਪਰਾਲਾ ਹੈ। ਜਿਸ ਨਾਲ ਇਹ ਲੋਕ ਜਦ ਵਾਪਸ ਆਪਣੇ ਘਰਾਂ ਨੂੰ ਜਾਣਗੇ  ਤਾਂ ਆਪਣੇ  ਪੁਨਰਵਾਸ ਕਰਨ ਵਿੱਚ ਕੋਈ ਦਿੱਕਤ ਨਹੀਂ ਪਾਉਣਗੇ ਅਤੇ ਦੋ ਪੈਸੇ ਕਮਾ ਸਕਣ ਉਪਰੰਤ ਆਪਣਾ ਪਰਿਵਾਰਾਂ ਵਿਚ ਖ਼ੁਸ਼ਹਾਲ ਜੀਵਨ ਬਤੀਤ ਕਰ ਸਕਣਗੇ।  ਉਨ੍ਹਾਂ ਪੇਂਡੂ  ਸਵੈ ਰੁਜ਼ਗਾਰ ਸਿਖਲਾਈ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ। ਜਿਸ ਨਾਲ ਸਮਾਜ ਦਾ ਆਰਥਿਕ ਪੱਧਰ ਉੱਚਾ ਹੋਵੇਗਾ। ਇਸ ਮੌਕੇ ਜ਼ੋਨਲ ਮੈਨੇਜਰ ਸ. ਕੁਲਦੀਪ ਸਿੰਘ ਗਿੱਲ ਨੇ ਦੱਸਿਆ ਕਿ ਜਿਹੜੇ ਲੋਕਾਂ ਨੇ ਖਿਡੌਣੇ ਬਣਾਉਣ ਦੀ   ਸਿਖਲਾਈ ਹਾਸਲ ਕੀਤੀ ਹੈ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਅੰਦਰ ਜਦ ਉਹ ਸਮਾਜ ਵਿੱਚ ਜਾ ਕੇ ਆਪਣਾ ਰੁਜ਼ਗਾਰ ਨਵੇਂ ਸਿਰੇ ਤੋਂ ਸਥਾਪਤ ਕਰਨ  ਚਾਹੁਣਗੇ ਤਾਂ ਇਸ ਮੌਕੇ ਉਨ੍ਹਾਂ ਨੂੰ ਉਨ੍ਹਾਂ ਦਾ ਬੈਂਕ ਪਹਿਲ ਦੇ ਅਧਾਰ ਤੇ ਕਰਜ਼ ਮੁਹੱਈਆ ਕਰਾਵੇਗਾ । ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਿੱਚ ਇਨ੍ਹਾਂ ਲੋਕਾਂ ਨੂੰ ਆਰਥਿਕ ਸਹਾਇਤਾ ਮਿਲ ਜਾਣ ਕਰਕੇ ਵਧੀਆ ਮਦਦ ਹੋ ਸਕੇਗੀ । ਇਸ ਮੌਕੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਦੇ ਡਾਇਰੈਕਟਰ ਸ੍ਰੀ ਕਸ਼ਮੀਰੀ ਲਾਲ ਗਾਂਧੀ ਨੇ ਕਿਹਾ ਕਿ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਵਿਅਕਤੀ ਆਪਣਾ ਭੂਤਕਾਲ  ਭੁੱਲ ਜਾਣ ਇਸ ਸਿਖਲਾਈ ਦਾ ਲਾਭ ਲੈਂਦੇ ਹੋਏ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਦਾ ਆਗਾਜ਼ ਕਰਨ । ਉਨ੍ਹਾਂ ਨੂੰ ਆਪਣਾ ਕਿੱਤਾ ਸ਼ੁਰੂ ਕਰਨ ਲਈ ਬੈਂਕ ਵੱਲੋਂ ਤੁਰੰਤ ਕਰਜ਼ ਦਿੱਤਾ ਜਾਵੇਗਾ ਜਿਸ ਦਾ ਬੈਂਕ ਦੁਆਰਾ  ਮਹੀਨਾਵਾਰ ਕਿਸ਼ਤਾਂ ਦੁਆਰਾ ਬੈਂਕ  ਆਪਣਾ ਪੈਸਾ ਵਸੂਲ ਕਰੇਗਾ । ਇਸ ਸਮਾਰੋਹ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਜੇਲ੍ਹ ਦੇ  ਸੁਪਰਡੈਂਟ ਰਾਜੀਵ ਅਰੋਡ਼ਾ ਅਤੇ ਆਸ਼ੂ ਭੱਟੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Tags: faridkot
Hindustan Metro News Wire

Hindustan Metro News Wire

Next Post
ਨੈਸ਼ਨਲ ਲੋਕ ਅਦਾਲਤ ਵਿਚ 914 ਕੇਸਾਂ ਦਾ ਨਿਪਟਾਰਾ ਕੀਤਾ ਗਿਆ

ਨੈਸ਼ਨਲ ਲੋਕ ਅਦਾਲਤ ਵਿਚ 914 ਕੇਸਾਂ ਦਾ ਨਿਪਟਾਰਾ ਕੀਤਾ ਗਿਆ

  • Entertainment News
  • ਪੰਜਾਬੀ ਖ਼ਬਰਾਂ
  • हिंदी न्यूज़
  • ગુજરાતી સમાચાર
  • Naari
  • Horoscope

© 2021-2025 Hindustan Metro | Manage By Bytes Internet Media Network.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Entertainment News
  • ਪੰਜਾਬੀ ਖ਼ਬਰਾਂ
  • हिंदी न्यूज़
  • ગુજરાતી સમાચાર
  • Naari
  • Horoscope

© 2021-2025 Hindustan Metro | Manage By Bytes Internet Media Network.