‘ਆਜਾਦੀ ਦਾ ਅੰਮ੍ਰਿਤ ਮਹਾਂ ਉਤਸਵ’ 13 ਤੋਂ 15 ਅਗਸਤ ਤੱਕ ਸਾਰੇ ਜਿਲ੍ਹਾ ਵਾਸੀ ਆਪਣੇ ਘਰਾਂ ਤੇ  ਤਿਰੰਗਾ ਝੰਡਾ ਲਹਿਰਾਉਣ -ਡਿਪਟੀ ਕਮਿਸ਼ਨਰ

0
40
Advertisement

ਰਾਸ਼ਟਰੀ ਝੰਡੇ ਦੇ ਮਾਣ ਸਨਮਾਨ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੱਤੀ

ਫਰੀਦਕੋਟ, 5 ਅਗਸਤ, ਦੇਸ਼ ਦੇ ਰਾਸ਼ਟਰੀ ਝੰਡੇ ਦੇ ਮਾਣ ਸਨਮਾਨ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਦੱਸਿਆ  ਕਿ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਸਾਡੇ ਲਈ ਬਹੁਤ ਸਤਿਕਾਰਤ ਹੈ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੀ ਅਜਾਦੀ ਦੇ 75 ਸਾਲ ਪੂਰੇ ਹੋਣ ਤੇ 13 ਤੋਂ 15 ਅਗਸਤ ਤੱਕ ਸਾਰੇ ਜਿ਼ਲ੍ਹਾ ਵਾਸੀ ਆਪਣੇ ਘਰਾਂ ਤੇ ਸਤਿਕਾਰ ਸਹਿਤ ਤਿਰੰਗਾ ਝੰਡਾ ਲਹਿਰਾਉਣ।

ਕੌਮੀ ਝੰਡੇ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਝੰਡਾ ਸੂਤ/ਪੋਲੀਸਟਰ/ਉਨ/ਸਿ਼ਲਕ ਖਾਦੀ ਤੋਂ ਬਣਿਆ ਹੋਵੇ। ਆਮ ਲੋਕ ਵੀ ਆਪਣੇ ਘਰਾਂ ਤੇ ਝੰਡਾ ਲਹਿਰਾ ਸਕਦੇ ਹਨ ਅਤੇ ਆਮ ਲੋਕਾਂ ਦੇ ਘਰਾਂ ਤੇ ਤਿਰੰਗਾ ਦਿਨ ਰਾਤ ਲਹਿਰਾਇਆ ਰਹਿ ਸਕਦਾ ਹੈ। 

ਕੌਮੀ ਝੰਡਾ ਆਇਤਾਕਾਰ ਹੋਵੇ ਅਤੇ ਇਸਦਾ ਸਾਇਜ ਕੋਈ ਵੀ ਹੋ ਸਕਦਾ ਹੈ ਪਰ ਲੰਬਾਈ ਅਤੇ ਉਂਚਾਈ (ਚੌੜਾਈ) ਦਾ ਅਨੁਪਾਤ ਲਾਜਮੀ ਤੌਰ ਤੇ 3:2 ਹੋਵੇ। ਕੌਮੀ ਝੰਡਾ ਇਸ ਤਰਾਂ ਲਹਿਰਾਇਆ ਜਾਵੇ ਕਿ ਉਸਤੋਂ ਉੱਚਾ ਕੋਈ ਹੋਰ ਝੰਡਾ ਨਾ ਹੋਵੇ। ਜਦੋਂ ਵੀ ਤੁਸੀਂ ਆਪਣੇ ਘਰ ਤਿੰਰਗਾ ਲਹਿਰਾਓ ਇਹ ਸਾਫ ਸੁਥਰੀ ਅਤੇ ਸਤਿਕਾਰ ਵਾਲੀ ਥਾਂ ਹੋਵੇ। ਝੰਡਾ ਲਹਿਰਾਉਂਦੇ ਸਮੇਂ ਕੇਸਰੀ ਰੰਗ ਸਭ ਤੋਂ ਉਪਰ ਹੋਣਾ ਚਾਹੀਦਾ ਹੈ। ਖਰਾਬ ਝੰਡਾ ਨਹੀਂ ਲਹਿਰਾਇਆ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਐਸੀ ਗਤੀਵਿਧੀ ਨਹੀਂ ਕੀਤੀ ਜਾਣੀ ਚਾਹੀਦੀ ਜਿਸ ਨਾਲ ਕੌਮੀ ਤਿਰੰਗੇ ਦਾ ਅਪਮਾਨ ਹੁੰਦਾ ਹੋਵੇ ਕਿਉਂਕਿ ਇਹ ਸਜਾਯੋਗ ਅਪਰਾਧ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਨਗਰ ਕੋਂਸਲਾਂ,ਬੀਡੀਪੀਓ ਦਫ਼ਤਰਾਂ ਜਾਂ ਆਪਣੀਆਂ ਪੰਚਾਇਤਾਂ ਨਾਲ ਰਾਬਤਾ ਕਰਕੇ ਨਿਰਧਾਰਤ ਕੀਮਤ ਅਦਾ ਕਰਕੇ ਤਿਰੰਗਾ ਝੰਡਾ ਪ੍ਰਾਪਤ ਕਰ ਸਕਦੇ ਹਨ ਜਿਸ ਨੂੰ ਉਹ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਦੇ ਲਹਿਰਾਉਣ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਤਿਰੰਗੇ ਨਾਲ ਸੈਲਫੀ ਪੋਰਟਲ https://harghartiranga.com/ ਤੇ ਵੀ ਅਪਲੋਡ ਕਰਨ।

ਉਨਾਂ ਦੱਸਿਆ ਕਿ ਅਜ਼ਾਦੀ ਦੇ 75ਵੇਂ ਮਹਾਂਉਤਸਵ ਸਬੰਧੀ ਵਿਦਿਆਰਥੀਆਂ ਦੀਆਂ ਪੋਸਟਰ ਮੇਕਿੰਗ, ਚਾਰਟ ਮੇਕਿੰਗ ਅਤੇ ਹਰ ਘਰ ਤਿਰੰਗਾ ਵਿਸ਼ੇ ’ਤੇ ਗਤੀਵਿਧੀਆਂ ਕਰਵਾਈਆਂ ਜਾਣਗੀਆਂ  ਅਤੇ ਹਰੇਕ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਵਿਚ ਸਾਫ਼-ਸਫ਼ਾਈ ਅਭਿਆਨ ਸ਼ੁਰੂ ਕੀਤਾ ਜਾਵੇਗਾ।

Continue Reading on HindustanMetro.com | Follow HM on Google News