ਜਲਾਲਾਬਾਦ ਤੋਂ ਜਗਦੀਪ ਕੰਬੋਜ, ਫਾਜਿ਼ਲਕਾ ਤੋਂ ਨਰਿੰਦਰ ਪਾਲ ਸਿੰਘ ਸਵਨਾ, ਅਬੋਹਰ ਤੋਂ ਸੰਦੀਪ ਜਾਖੜ ਅਤੇ ਬੱਲੂਆਣਾ ਤੋਂ ਅਮਨਦੀਪ ਸਿੰਘ ਮੁਸਾਫਿਰ ਜ਼ੇਤੂ

ਜਿ਼ਲ੍ਹਾ ਚੋਣ ਅਫਸਰ ਬਬੀਤਾ ਕਲੇਰ ਵੱਲੋਂ ਸਮੂਚੇ ਚੋਣ ਅਮਲੇ ਦਾ ਧੰਨਵਾਦ
ਫਾਜਿ਼ਲਕਾ, 10 ਮਾਰਚ, ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਫਾਜਿ਼ਲਕਾ ਜਿ਼ਲ੍ਹੇ ਵਿਚ ਵੀਰਵਾਰ ਨੂੰ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਜਲਾਲਾਬਾਦ ਤੋਂ ਜਗਦੀਪ ਕੰਬੋਜ, ਫਾਜਿ਼ਲਕਾ ਤੋਂ ਨਰਿੰਦਰ ਪਾਲ ਸਿੰਘ ਸਵਨਾ, ਅਬੋਹਰ ਤੋਂ ਸੰਦੀਪ ਜਾਖੜ ਅਤੇ ਬੱਲੂਆਣਾ ਤੋਂ ਅਮਨਦੀਪ ਸਿੰਘ ਮੁਸਾਫਿਰ ਜ਼ੇਤੂ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫਾਜਿ਼ਲਕਾ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਸਮੂਚੇ ਚੋਣ ਅਮਲ ਨੂੰ ਸਾਂਤੀ ਪੂਰਵਕ, ਨਿਰਪੱਖ ਤਰੀਕੇ ਨਾਲ ਮੁਕੰਮਲ ਕਰਨ ਲਈ ਚੋਣ ਪ੍ਰਕ੍ਰਿਆ ਵਿਚ ਜ਼ੁੜੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਲੋਕਤੰਤਰ ਦੇ ਇਸ ਕੂੰਭ ਵਿਚ ਯੋਗਦਾਨ ਲਈ ਉਨ੍ਹਾਂ ਨੂੰ ਵਧਾਈ ਵੀ ਦਿੱਤੀ।
ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਕੰਬੋਜ਼ 91455 ਵੋਟਾ ਲੈ ਕੇ ਜੇਤੂ ਰਹੇ।ਇਸ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ 60525, ਭਾਰਤੀ ਜਨਤਾ ਪਾਰਟੀ ਦੇ ਪੂਰਨ ਚੰਦ ਨੂੰ 5418, ਕਾਂਗਰਸ ਦੇ ਮੋਹਨ ਸਿੰਘ ਨੂੰ 8771, ਸਮਾਜਵਾਦੀ ਪਾਰਟੀ ਦੇ ਕਰਮਜੀਤ ਸਿੰਘ ਨੂੰ 240, ਇੰਡੀਆ ਪ੍ਰਜਾਬੰਧੂ ਪਾਰਟੀ ਤੋਂ ਕੁਲਦੀਪ ਸਿੰਘ ਨੂੰ 313, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਗੁਰਚਰਨ ਸਿੰਘ ਨੂੰ 264, ਸ਼ੋ੍ਰਮਣੀ ਅਕਾਲੀ ਦਲ (ਅਮ੍ਰਿੰਤਸਰ) ਦੇ ਉਮੀਦਵਾਰ ਗੁਰਮੀਤ ਸਿੰਘ ਨੂੰ 1248, ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਦੇ ਰਣਜੀਤ ਰਾਮ ਨੂੰ 101 ਵੋਟਾ ਮਿਲਿਆਂ ਹਨ।ਇਸ ਹਲਕੇ ਤੋਂ ਆਜਾਦ ਉਮੀਦਵਾਰ ਵਿਚੋਂ ਅੰਗਰੇਜ਼ ਸਿੰਘ ਨੂੰ 205, ਸੁਰਿੰਦਰ ਸਿੰਘ ਨੂੰ 1860, ਹਰੀਸ਼ ਚੰਦਰ ਨੂੰ 132, ਗੁਰਪ੍ਰੀਤ ਸਿੰਘ ਨੂੰ 540, ਬਲਜੀਤ ਸਿੰਘ ਨੂੰ 269, ਮਨਪ੍ਰੀਤ ਸਿੰਘ ਨੂੰ 546 ਵੋਟਾ ਮਿਲੀਆਂ ਹਨ ਅਤੇ 830 ਲੋਕਾਂ ਨੇ ਨੋਟਾ ਦਾ ਬਟਨ ਦਬਾਇਆ ਹੈ।
ਵਿਧਾਨ ਸਭਾ ਹਲਕਾ ਫਾਜਿ਼ਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਪਾਲ ਸਿੰਘ ਸਵਨਾ 63157 ਵੋਟਾ ਲੈ ਕੇ ਜੇਤੂ ਰਹੇ ਹਨ। ਇਸ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੂੰ 35437, ਸ਼ੋ੍ਰਮਣੀ ਅਕਾਲੀ ਦਲ ਦੇ ਹੰਸ ਰਾਜ ਜ਼ੋਸਨ ਨੂੰ 13717, ਕਾਂਗਰਸ ਦੇ ਦਵਿੰਦਰ ਸਿੰਘ ਘੁਬਾਇਆ ਨੂੰ 29096, ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਦੇ ਸੰਦੀਪ ਕੁਮਾਰ ਨੂੰ 307, ਸ਼ੋ੍ਰਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਰਕਿਰਨ ਜੀਤ ਸਿੰਘ ਨੂੰ 588 ਵੋਟਾ ਮਿਲੀਆਂ ਹਨ। ਇਸ ਹਲਕੇ ਤੋਂ ਆਜਾਦ ਉਮੀਦਵਾਰ ਵਿਚੋਂ ਸੋਨੀਆ ਨੂੰ 90, ਹਰਨੇਕ ਸਿੰਘ ਨੂੰ 83, ਕਸ਼ਮੀਰ ਸਿੰਘ ਨੂੰ 133, ਗੁਰਜਿੰਦਰ ਸਿੰਘ ਨੂੰ 128, ਨਗਿੰਦਰ ਸਿੰਘ ਨੂੰ 648, ਨਰਿੰਦਰ ਸਿੰਘ ਨੂੰ 321, ਰੇਸ਼ਮ ਲਾਲ ਨੂੰ 490, ਵੀਰੂ ਸਿੰਘ ਨੂੰ 230 ਵੋਟਾ ਮਿਲੀਆਂ ਹਨ ਜਦਕਿ 799 ਲੋਕਾਂ ਨੇ ਨੋਟਾ ਦੇ ਬਟਨ ਨੂੰ ਦਬਾਇਆ ਹੈ।
ਵਿਧਾਨ ਸਭਾ ਹਲਕਾ ਅਬੋਹਰ ਤੋਂ ਕਾਂਗਰਸ ਪਾਰਟੀ ਦੇ ਜ਼ੇਤੂ ਊਮੀਦਵਾਰ ਸੰਦੀਪ ਜਾਖੜ ਨੂੰ 49924 ਵੋਟਾਂ ਮਿਲੀਆਂ ਜਦ ਕਿ ਭਾਰਤੀ ਜਨਤਾ ਪਾਰਟੀ ਦੇ ਊਮੀਦਵਾਰ ਅਰੁਣ ਨਾਰੰਗ ਨੂੰ 21534 ਵੋਟਾਂ, ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਦੀਪ ਕੰਬੋਜ਼ ਨੂੰ 44453 ਵੋਟਾਂ, ਸ਼ੋ੍ਰਮਣੀ ਅਕਾਲੀ ਦਲ ਦੇ ਮਹਿੰਦਰ ਕੁਮਾਰ ਰਿਣਵਾਂ ਨੂੰ 14345 ਵੋਟਾਂ, ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਦੇ ਬਲਵੀਰ ਰਾਮ ਨੂੰ 214 ਵੋਟਾਂ, ਆਜਾਦ ਊਮੀਦਵਾਰਾਂ ਵਿਚੋਂ ਹੰਸ ਰਾਜ ਨੂੰ 209, ਚਰਨਜੀਤ ਨੂੰ 427, ਬਲਜਿੰਦਰ ਸਿੰਘ ਨੂੰ 899, ਰਣਜੀਤ ਕੁਮਾਰ ਨੂੰ 371 ਵੋਟਾਂ ਪਈਆਂ ਜਦ ਕਿ 726 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ।
ਵਿਧਾਨ ਸਭਾ ਹਲਕਾ ਬੱਲੂਆਣਾ ਤੋਂ ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਮੁਸਾਫਿਰ 58893 ਵੋਟਾਂ ਲੈ ਕੇ ਜ਼ੇਤੂ ਰਹੇ ਹਨ ਜਦ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਿਥੀ ਰਾਮ ਮੇਘ ਨੂੰ 17816, ਕਾਂਗਰਸ ਦੀ ਰਾਜਿੰਦਰ ਕੌਰ ਰਾਜਪੁਰਾ ਨੂੰ 22747, ਭਾਰਤੀ ਜਨਤਾ ਪਾਰਟੀ ਦੀ ਵੰਦਨਾ ਸਾਂਗਵਾਨ ਨੂੰ 39720 ਵੋਟਾਂ ਅਤੇ ਅਜਾਦ ਉਮੀਦਵਾਰਾਂ ਸੁਰਿੰਦਰ ਸਿੰਘ ਖਾਲਸਾ ਨੂੰ 1988, ਸੁਰਿੰਦਰ ਮੇਘ ਨੂੰ 317, ਮਨਜੀਤ ਕੌਰ ਨੂੰ 393, ਮਨਦੀਪ ਸਿੰਘ ਨੂੰ 334, ਰਾਮ ਕੁਮਾਰ ਮੇਘ ਨੂੰ 520 ਵੋਟਾਂ ਮਿਲੀਆਂ ਅਤੇ 1236 ਨੇ ਨੋਟਾ ਦਾ ਬਟਨ ਦਬਾਇਆ।

- Advertisement -